Sports Parks In Punjab – Akalis For Punjab

Sports Parks In Punjab – Akalis For Punjab

506032021

ਪਿੰਡ ਢੈਪਈ ਵਿੱਖੇ 4 ਏਕੜ ਰਕਬੇ ਵਿੱਚ ਤਿਆਰ ਕੀਤੇ ਗਏ ਖੇਡ ਪਾਰਕ ਦਾ ਰਸਮੀ ਉਦਘਾਟਨ ਕੱਲ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ ਅਤੇ ਇੱਥੇ ਬਣੇ ਫੁੱਟਬਾਲ ਮੈਦਾਨ, ਹਾਕੀ ਮੈਦਾਨ, ਬਾਸਕਿਟਬਾਲ ,ਵਾਲੀਬਾਲ, ਬੈਡਮਿੰਟਨ, ਸਕੇਟਿੰਗ ਟਰੈਕ, ਅਥਲੈਟਿਕਸ ਟਰੈਕ, ਬੱਚਿਆਂ ਦੇ ਖੇਡਣ ਅਤੇ ਮਨੋਰੰਜਨ ਲਈ ਝੂਲੇ, ਓਪਨ ਏਅਰ ਜਿੰਮ, ਸਪਰਿੰਕਲ ਸਿਸਟਮ, ਸੈਰ ਲਈ ਫੁੱਟਪਾਥ, ਹੱਟਸ, ਬੈਠਣ ਲਈ ਬੈਂਚ, ਫੁੱਟਲਾਈਟਸ, ਫਲੱਡ ਲਾਈਟਸ ਦੇਖਣ ਯੋਗ ਹਨ। ਉਦਘਾਟਨ ਦੌਰਾਨ ਫੁੱਟਬਾਲ, ਵਾਲੀਬਾਲ ਅਤੇ ਬਾਸਕਿਟਬਾਲ ਦੇ ਪ੍ਰਦਰਸ਼ਨੀ ਮੈਚ ਵੀ ਕਰਵਾਏ ਗਏ ਅਤੇ
ਸੰਤ ਬਾਬਾ ਮੀਹਾਂ ਸਿੰਘ ਸਿਆੜ ਵਾਲੀਆਂ ਦੀ ਯਾਦ ਵਿੱਚ ਬਣੇ ਇਸ ਆਧੁਨਿਕ ਸਪੋਰਟਸ ਪਾਰਕ ਦੇ ਉਦਘਾਟਨ ਮੌਕੇ ਲੁਧਿਆਣਾ (ਪੂਰਬੀ) ਹਲਕੇ ਦੇ ਵਿਧਾਇਕ ਸ. ਰਣਜੀਤ ਸਿੰਘ ਢਿੱਲੋਂ, ਪੰਜਾਬ ਵਪਾਰ ਮੰਡਲ ਦੇ ਉੱਪ ਚੇਅਰਮੈਨ ਸ੍ਰੀ ਮਦਨ ਲਾਲ ਬੱਗਾ, ਜ਼ਿਲਾ ਪੁਲਿਸ ਮੁੱਖੀ (ਲੁਧਿਆਣਾ ਦਿਹਾਤੀ) ਸ. ਉਪਿੰਦਰਜੀਤ ਸਿੰਘ ਘੁੰਮਣ, ਸਰਪੰਚ ਢੈਪਈ ਦੇ ਸਪੁੱਤਰ ਜਸਪਾਲ ਸਿੰਘ ਢੈਪਈ ਅਤੇ ਸਮੂਹ ਨਗਰ ਨਿਵਾਸੀ ਅਤੇ ਹੋਰ ਪੱਤਵੰਤੇ ਸੱਜਣ ਅਤੇ ਖਿਡਾਰੀ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ। ਇਸ ਗਰਾਂਉਡ ਦਾ ਕੰਮ ਨੇਪਰੇ ਚਾੜਨ ਲਈ ਪਿੰਡ ਵਾਸੀਆਂ, ਨੌਜਵਾਨਾਂ ਅਤੇ ਨਰੇਗਾ ਵਰਕਰਾਂ ਅਤੇ ਸਾਰੀਆਂ ਦਾ ਹੀ ਦਿਲੋਂ ਧੰਨਵਾਦ.

054043

Leave a comment